ਬਾਬਾ ਬਰਫਾਨੀ ਸ੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਯਾਤਰਾ ਸ਼ੁਰੂ ਹੋ ਗਈ ਹੈ। ਇਸ ਯਾਤਰਾ 'ਚ ਜਿੱਥੇ ਵੱਡੀ ਗਿਣਤੀ 'ਚ ਭਗਵਾਨ ਭੋਲੇਨਾਥ ਦੇ ਭਗਤ ਦਰਸ਼ਨ ਲਈ ਜਾ ਰਹੇ ਹਨ । ਉੱਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਆਪਣੀ ਧਰਮ ਪਤਨੀ IPS ਅਫ਼ਸਰ ਡਾ. ਜਯੋਤੀ ਯਾਦਵ ਦੇ ਨਾਲ ਇਹ ਯਾਤਰਾ ਕੀਤੀ ਤੇ ਭਗਵਾਨ ਭੋਲੇਨਾਥ ਦੇ ਦਰਸ਼ਨ ਕੀਤੇ | ਇਸ ਮੌਕੇ ਹਰਜੋਤ ਸਿੰਘ ਬੈਂਸ ਆਪਣੀ ਪਤਨੀ ਤੇ ਫੌਜੀ ਜਵਾਨਾਂ ਦੇ ਨਾਲ ਇੱਕ ਟੈਂਟ 'ਚ ਖੜੇ ਨਜ਼ਰ ਆਏ । ਜਿਥੇ ਕੁਝ ਦੇਰ ਉਨ੍ਹਾਂ ਨੇ ਅਰਾਮ ਕੀਤਾ। ਫੌਜੀ ਜਵਾਨਾਂ ਨੇ ਬੈਂਸ ਅਤੇ ਉਨ੍ਹਾਂ ਦੀ ਪਤਨੀ ਦਾ ਸਵਾਗਤ ਕੀਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਯਾਤਰਾ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਹਨ।
.
Cabinet Minister Harjot Bains reached Amarnath with his wife, shared pictures.
.
.
.
#harjotbains #amarnathyatra #punjabnews